Punjab

ਪੰਜਾਬੀ ਨੇ ਗੁਰਦੁਆਰਾ ਸਾਹਿਬ ਦਾ ਸੇਵਾਦਾਰ ਬਣ ਕੇ ਮਾਰੀ 80 ਲੱਖ ਰੁਪਏ ਦੀ ਠੱਗੀ

By jatinder singh • Punjab Times UK Editorial Desk
ਪੰਜਾਬੀ ਨੇ ਗੁਰਦੁਆਰਾ ਸਾਹਿਬ ਦਾ ਸੇਵਾਦਾਰ ਬਣ ਕੇ ਮਾਰੀ 80 ਲੱਖ ਰੁਪਏ ਦੀ ਠੱਗੀ

ਬਰਨਾਲਾ : ਪੰਜਾਬ ਵਿੱਚ ਬਰਨਾਲਾ ਦਾ ਰਹਿਣ ਵਾਲਾ ਇੱਕ ਸਿੱਖ ਵਿਅਕਤੀ ਜਰਮਨੀ ਦੇ ਹੈਮਬਰਗ ਅਤੇ ਵਾਈਨਹਾਈਮ ਸਥਿਤ ਗੁਰਦੁਆਰਿਆਂ ਵਿੱਚ ਸੇਵਾਦਾਰ ਬਣ ਕੇ ਲਗਭਗ 80 ਲੱਖ ਰੁਪਏ ਦੀ ਠੱਗੀ ਕਰਕੇ ਗਾਇਬ ਹੋ ਗਿਆ। ਜਰਮਨੀ ਦੇ ਗੁਰਦੁਆਰਾ ਸਾਹਿਬ ਦੀ ਸੰਗਤ ਨੇ ਦੋਸ਼ ਲਾਇਆ ਕਿ ਉਸਨੇ ਪੰਜਾਬ ਵਿੱਚ ਵੀ ਕਈ ਲੋਕਾਂ ਨਾਲ ਠੱਗੀ ਕੀਤੀ ਹੈ। ਉੱਥੋਂ ਭੱਜ ਕੇ ਇਹ ਜਰਮਨੀ ਆਇਆ ਸੀ।

ਸ਼ਨੀਵਾਰ ਰਾਤ ਇੱਕ ਵੀਡੀਓ ਜਾਰੀ ਕਰਕੇ ਸੰਗਤ ਨੇ ਦੱਸਿਆ ਕਿ ਜਾਂਚ ਕਰਨ 'ਤੇ ਪਤਾ ਲੱਗਾ ਕਿ ਇਸ ਨੇ 2 ਨਾਵਾਂ ਨਾਲ ਪਾਸਪੋਰਟ ਬਣਵਾ ਰੱਖੇ ਹਨ । ਇੰਡੀਅਨ ਪਾਸਪੋਰਟ ਵਿੱਚ ਇਸ ਦਾ ਨਾਮ ਅਮਰਜੀਤ ਸਿੰਘ ਹੈ, ਜਦੋਂ ਕਿ ਹਰਪ੍ਰੀਤ ਸਿੰਘ ਦੇ ਨਾਮ ਤੋਂ ਇਸ ਨੇ ਇਟਾਲੀਅਨ ਨਾਗਰਿਕਤਾ ਲੈ ਰੱਖੀ ਹੈ। ਉਹ ਦੋਹਰੀ ਪਛਾਣਾਂ ਦਾ ਸਹਾਰਾ ਲੈ ਕੇ ਧੋਖਾਧੜੀ ਕਰ ਰਿਹਾ ਸੀ।

ਬਰਨਾਲਾ ਦੇ ਪਿੰਡ ਮੰਗੇਵਾਲ ਦੇ ਰਹਿਣ ਵਾਲੇ ਅਮਰਜੀਤ ਸਿੰਘ ਨੇ ਗੁਰਦੁਆਰਾ ਪ੍ਰਬੰਧਕਾਂ, ਸਥਾਨਕ ਸਿੱਖ ਸੰਗਤ ਅਤੇ ਸਿੱਖ ਪਰਿਵਾਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਆਪਣੇ ਆਪ ਨੂੰ ਲਾਚਾਰ ਦੱਸਿਆ ਅਤੇ ਕਦੇ ਭੈਣ ਦੀ ਬਿਮਾਰੀ, ਕਦੇ ਬੱਚੇ ਦੀ ਮਜਬੂਰੀ ਤਾਂ ਕਦੇ ਪਿਤਾ ਦੇ ਇਲਾਜ ਦਾ ਝੂਠਾ ਡਰਾਮਾ ਰਚ ਕੇ ਲੋਕਾਂ ਦੀ ਹਮਦਰਦੀ ਅਤੇ ਭਰੋਸਾ ਜਿੱਤ ਕੇ ਠੱਗੀ ਕੀਤੀ।

ਸੰਗਤ ਨੇ ਦੱਸਿਆ ਕਿ ਵੱਖ-ਵੱਖ ਸ਼ਹਿਰਾਂ ਵਿੱਚ ਫਰਜ਼ੀ ਦਸਤਾਵੇਜ਼ਾਂ ਨਾਲ ਸ਼ਰਨ ਲੈ ਕੇ ਅਤੇ ਲੋਕਾਂ ਦਾ ਵਿਸ਼ਵਾਸ ਜਿੱਤ ਕੇ ਲੱਖਾਂ ਰੁਪਏ ਬਟੋਰਨ ਵਾਲੇ ਇਸ ਦੋਸ਼ੀ ਦੀ ਸ਼ਾਤਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਦੋਂ ਵੀ ਇਸ iਖ਼ਲਾਫ਼ ਕੋਈ ਆਵਾਜ਼ ਉੱਠਦੀ ਜਾਂ ਵੀਡੀਓ ਵਾਇਰਲ ਹੁੰਦੀ, ਤਾਂ ਇਹ ਆਪਣੇ ਨੈੱਟਵਰਕ ਰਾਹੀਂ ਸੋਸ਼ਲ ਮੀਡੀਆ 'ਤੇ ਆਪਣੇ ਮਰਨ ਦੀ ਝੂਠੀ ਖ਼ਬਰ ਫੈਲਾ ਕੇ ਆਸਾਨੀ ਨਾਲ ਨਵੇਂ ਰੂਪ ਵਿੱਚ ਗਾਇਬ ਹੋ ਜਾਂਦਾ ਸੀ।