World News

ਅੰਡਰ -22 ਸਿੰਘਾਂ ਦੇ ਵਿਅਕਤੀਗਤ ਸਿੰਗਲ ਸੋਟੀ ਮੁਕਾਬਲਿਆਂ ਵਿੱਚ ਮਨਦੀਪ ਸਿੰਘ ਬਣਿਆ ਚੈਂਪੀਅਨ ਤੇ ਬੀਬੀਆਂ ਵਿੱਚੋਂ ਜਸਜੋਤ ਕੌਰ ਨੇ ਜਿੱਤ ਆਪਣੇ ਨਾਂ ਦਰਜ ਕਰਾਈ

By jatinder singh • Punjab Times UK Editorial Desk
ਅੰਡਰ -22 ਸਿੰਘਾਂ ਦੇ ਵਿਅਕਤੀਗਤ ਸਿੰਗਲ ਸੋਟੀ ਮੁਕਾਬਲਿਆਂ ਵਿੱਚ ਮਨਦੀਪ ਸਿੰਘ ਬਣਿਆ ਚੈਂਪੀਅਨ ਤੇ ਬੀਬੀਆਂ ਵਿੱਚੋਂ ਜਸਜੋਤ ਕੌਰ ਨੇ ਜਿੱਤ ਆਪਣੇ ਨਾਂ ਦਰਜ ਕਰਾਈ

ਨਿਉਯਾਰਕ: ਗੱਤਕਾ ਖੇਡ ਨੂੰ ਅਮਰੀਕਾ ਵਿੱਚ ਪ੍ਰਫੁਲਿੱਤ ਕਰ ਰਹੀ ਗੱਤਕਾ ਖੇਡ ਦੀ ਨੈਸ਼ਨਲ ਜੱਥੇਬਦੀ ਗੱਤਕਾ ਫੈਡਰੇਸ਼ਨ ਯੂ.ਐਸ.ਏ. ਵਲੋਂ ਅਮਰੀਕਾ ਵਿੱਚ ਚੋਥੀ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਯੂ.ਐਸ.ਏ. ਖਾਲਸਾਈ ਜਾਹੋ-ਜਲਾਲ ਨਾਲ "ਦਿ ਸਿੱਖ ਸੈਂਟਰ ਆਫ ਿਉਯਾਰਕ ਇੰਕ", 222-28-95 ਅਵੈਨਿਉ, ਕੁਇਨਜ ਵਿਲੇਜ ਨਿਉਯਾਰਕ ਦੇ ਉਚੇਚੇ ਸਹਿਯੋਗ ਨਾਲ ਕਰਵਾਈ ਗਈ।ਚੈਂਪੀਅਨਸ਼ਿਪ ਵਿੱਚ ਕੌਰ ਅਤੇ ਸਿੰਘਾਂ ਦੀ ਵੱਖ -ਵੱਖ ਉਮਰ ਵਰਗ ਵਿੱਚ ਸੈਂਕੜੇ ਖਿਡਾਰੀਆ ਨੇ ਭਾਰ ਲਿਆ।ਜਿਕਰਯੋਗ ਹੈ ਕਿ ਅਮਰੀਕਾ ਵਿੱਚ ਗੱਤਕਾ ਫੈਡਰੇਸ਼ਨ ਯੂ.ਐਸ.ਏ ਪਿਛਲੇ ਕਾਫੀ ਸਾਲਾਂ ਤੋਂ ਪੱਬਾਂ ਭਾਰ ਹੋ ਕੇ ਵੱਖ ਵੱਖ ਰਾਜਾਂ ਵਿੱਚ ਗੱਤਕਾ ਖੇਡ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਚਾਰਾਜੋਈ ਕਰ ਰਹੀ ਹੈ। ਚੋਥੀ ਨੈਸ਼ਨਲ ਗੱੱਤਕਾ ਚੈਂਪੀਅਨਸ਼ਿਪ ਯੂ.ਐੈਸ.ਏ. ਵਿੱਚ ਜੇਤੂ ਟੀਮਾਂ ਤੇ ਖਿਡਾਰੀਆਂ ਅਤੇ ਸਮੂ੍ਹਹ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਪ੍ਰੰਬਧਕਾਂ ਵਲੋਂ ਉਚੇਚੀ ਵਧਾਈ ਦਿੱਤੀ ਗਈ। ਵਿਸਤਾਰ ਵਿੱਚ ਗੱਲ ਕਰਦਿਆਂ ਗੱਤਕਾ ਫੈਡਰੇਸ਼ਨ ਯੂ.ਐਸ.ਏ. ਦੇ ਪ੍ਰਧਾਨ ਅਤੇ ਵਿਸ਼ਵ ਗੱਤਕਾ ਫੇਡਰੇਸ਼ਨ ਦੇ ਚੇਅਰਮੈਨ ਸ. ਕਲਵਿੰਦਰ ਸਿੰਘ ਫਰੀਜਨੋ ਅਤੇ ਡਾ. ਦੀਪ ਸਿੰਘ ਜਨਰਲ ਸਕੱਤਰ ਵਿਸ਼ਵ ਗੱਤਕਾ ਫੇਡਰੇਸ਼ਨ ਵਲੋਂ ਸਾਂਝੇ ਤੋਰ ਤੇ ਜਾਣਕਾਰੀ ਦਿੰਦਿਆ ਆਖਿਆ ਹੈ ਕਿ ਇਸ ਸਾਲ ਦੇ ਨੈਸ਼ਨਲ ਗੱਤਕਾ ਮੁਕਾਬਲੇ ਇਸ ਕਰਕੇ ਵੀ ਖਾਸ ਨੇ ਕਿਉਂਕਿ ਇਸ ਸਾਲ ਬੀਬੀਆਂ ਦੀ ਸਮੂਲੀਅਤ ਪਿਛਲੇ ਸਾਲ ਨਾਲੋਂ ਕਿਤੇ ਜਿਆਦਾ ਸੀ। ਸਿੰਗਲ ਸੋਟੀ ਸਿੰਘਾਂ ਦੇ 22 ਸਾਲ ਵਰਗ ਗਹਿਗਚ ਮੁਕਾਬਲਿਆਂ ਦੌਰਾਨ ਮਨਦੀਪ ਸਿੰਘ ਸਿੰਘ ਨਿਉਯਾਰਕ ਨੇ ਪਹਿਲੇ, ਦੂਜੇ ਗੁਰਪ੍ਰੀਤ ਸਿੰਘ ਬਾਬਾ ਦੀਪ ਸਿੰਘ ਗੱਤਕਾ ਅਖਾੜਾ ਤੇ ਸੁਪ੍ਰੀਤ ਸਿੰਘ-ਗੱਤਕਾ ਅਖਾੜਾ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਲੋਂ ਖੇਡਦਿਆਂ ਜਿੱਤ ਦਰਜ ਕਰਵਾਈ ਗਈ। ਬੀਬੀਆਂ ਦੇ 22 ਸਾਲ ਵਰਗ ਦੇ ਸਿੰਗਲ ਸੋਟੀ ਦੇ ਮੁਕਾਬਲਿਆ ਦੌਰਾਨ ਜਸਜੋਤ ਕੌਰ ਨਿਉਯਾਰਕ ਗੱਤਕਾ ਅੇਸੋਸੀਏਸ਼ਨ ਨੇ ਪਹਿਲੇ, ਅੰਸ਼ਜੋਤ ਕੌਰ ਨਿਉਯਾਰਕ ਗੱਤਕਾ ਅੇਸੋਸੀਏਸ਼ਨ ਨੇ ਦੂਜੇ ਤੇ ਸਿਮਰਨ ਕੌਰ ਨਿਉਯਾਰਕ ਨੇ ਤੀਜੇ ਸਥਾਨ ਲਈ ਆਪਣੀ ਜਗ੍ਹਾਂ ਬਣਾਈ।

ਉਮਰ ਵਰਗ 18 ਸਾਲ ਸਿੰਘਾਂ ਦੇ ਮੁਕਾਬਲਿਆਂ ਦੋਰਾਨ ਪਹਿਲਾ ਸਥਾਨ ਗੁਰਨਮਨ ਸਿੰਘ ਪੈਨਸਲਵੇਨੀਆ ਗੱਤਕਾ ਐਸੋਸੀਏਸ਼ਨ, ਦੁਜਾ ਸਥਾਨ ਮਨਪ੍ਰੀਤ ਸਿੰਘ ਅਕਾਲ ਗੱਤਕਾ ਗੁਰਮਤਿ ਗਰੁੱਪ, ਨਿੳਯਾਰਕ,ਅਤੇ ਨਵਜੋਤ ਸਿੰਘ- ਨਿਉਯਾਰਕ ਨੇ ਤੀਜੇ ਸਥਾਨ ਲਈ ਪਣੀ ਜਿੱਤ ਦਰਜ ਕਰਵਾਈ। ਉਮਰ ਵਰਗ 18 ਸਾਲ ਬੀਬੀਆਂ ਦੇ ਮੁਕਾਬਲਿਆਂ ਦੋਰਾਨ ਪਹਿਲਾ ਸਥਾਨ ਬੀਬੀ ਸੋਨਮਪ੍ਰੀਤ ਕੌਰ -ਗੁਰੂ ਹਰਗੋਬਿੰਦ ਸਾਹਿਬ ਗੱਤਕਾ ਅਖਾੜਾ,ਦੂਜਾ ਸਥਾਨ ਬੀਬੀ ਸੀਰਤ ਕੌਰ- ਪੈਨਸਲਵੇਨੀਆ ਗੱਤਕਾ ਅੇਸੋਸੀਏਸ਼ਨ ਅਤੇ ਹਰਨਿੱਧ ਕੌਰ ਨਿਉਯਾਰਕ ਨੇ ਵਧੀਆਂ ਪ੍ਰਦਰਸ਼ਨ ਕਰਦਿਆਂ ਜਿੱਤ ਹਾਸਿਲ ਕੀਤੀ। ਉਮਰ ਵਰਗ 14 ਸਾਲ ਬੀਬੀਆਂ ਦੇ ਗੱਤਕਾ ਪ੍ਰਦਰਸ਼ਨੀ ਮੁਕਾਬਲਿਆਂ ਵਿੱਚ ਬਹੁਤ ਹੀ ਵਧੀਆ ਪ੍ਰਦਰਸ਼ਨ ਕਰਦਿਆਂ ਜਿੱਥੇ ਸੀਰਤ ਕੌਰ ਨਿਉਯਾਰਕ, ਤੀਜਾ ਸਥਾਨ ਹਾਸਿਲ ਕੀਤਾ ਉੱਥੇ ਹੀ ਸਿੰਘਾਂ ਦੇ ਮੁਕਾਬਲੇ ਵਿੱਚ, ਪੂਨੀਤ ਸਿੰਘ, ਹਰਜਸ ਸਿੰਘ ਬੋਸਟਨ ਦੋਵੇਂ ਗੱਤਕਾ ਅਖਾੜਾ-ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਤੀਜੇ ਸਥਾਨ ਲਈ ਹਰਜਸ ਸਿੰਘ ਬਨਵੈਤ ਬਾਸਟਨ ਨੇ ਆਪਣੀ ਜਗਾ੍ਹ ਬਣਾਈ। ਜੱਜਮੈਂਟ ਅਤੇ ਰੈਫਰੀ ਕੌਸ਼ਲ ਦੀ ਅਗਵਾਈ ਸ ਲਵਪ੍ਰੀਤ ਸਿੰਘ “ਅਮਨ” ਸਾਸਕਾਟੂਨ, ਕਰਨਵੀਰ ਸਿੰਘ ਮਾਲਟਨ ਦੋਵੇਂ ਕਨੈਡਾ, ਬੀਬਾ ਜਸਪ੍ਰੀਤ ਕੌਰ, ਹਰਭਜਨ ਸਿੰਘ ਨਾਰਥ ਕੈਰੋਲੀਨਾ, ਕਰਨਸ਼ੇਰ ਸਿੰਘ ਪੈਨਸਲਵੇਨੀਆ, ਸੁਜਾਨ ਸਿੰਘ ਬੁੱਢਾ ਦਲ ਨਿਉਯਾਰਕ ਸੀਨੀਅਰ ਰੈਫਰੀ, ਜਸਕੀਰਤ ਸਿੰਘ ਕੋਚ, ਭਾਈ ਗਗਨਦੀਪ ਸਿੰਘ ਅਖੰਡ ਕੀਰਤਨੀ ਜੱਥਾ ਅਤੇ ਟ੍ਰਸਟੀ ਸਿੱਖ ਕਲਚਰਲ ਸੋਸਾਇਟੀ, ਨਿਉਯਾਰਕ, ਭਾਈ ਦਲਬੀਰ ਸਿੰਘ ਅਖੰਡ ਕੀਰਤਨੀ ਜੱਥਾ, ਕਬੀਰ ਸਿੰਘ ਅਤੇ ਮਨਦੀਪ ਸਿੰਘ ਨਿਉਜਰਸੀ, ਭਾਈ ਜੁਗਜੀਤ ਸਿੰਘ ਅਤੇ ਸਰਬਜੀਤ ਸਿੰਘ ਦਮਦਮੀ ਟਕਸਾਲ, ਜਸਵੇਦ ਸਿੰਘ ਕੋਚ ਨਿਉਯਾਰਕ, ਗੁਰਪ੍ਰੀਤ ਸਿੰਘ, ਬਲਜਿੰਦਰ ਸਿੰਘ ਸਤਿੰਦਰਪਾਲ ਸਿੰਘ ਅਤੇ ਨਿਹੰਗ ਹਰਿੰਦਰ ਸਿੰਘ ਤੇ ਪ੍ਰਭਦੀਪ ਸਿੰਘ ਆਦਿ ਵਲੋਂ ਕੀਤੀ ਗਈ। ਸਿੰਘ ਕੈਟਾਗਰੀ ਵਿੱਚ ਅਨਾਹਦ ਸਿੰਘ ਕੈਨਸਸ ਨੂੰ ਅਤੇ ਕੌਰਜ ਕੈਟਾਗਰੀ ਵਿੱਚ ਗੁਰਨੂਰ ਕੌਰ ਨਾਰਥ ਕੈਰੋਲੀਨਾ ਨੂੰ ਫੇਅਰ ਪਲੇ ਐਵਾਰਡ ਅਤੇ ਨਾਰਥ ਕੈਰੋਲੀਨਾ ਦੀ ਸਮੁੱਚੀ ਟੀਮ ਨੂੰ ਫੇਅਰ ਪਲੇ ਟੀਮ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਬੈਸਟ ਇਮਰਜਿੰਗ ਖਿਡਾਰੀ ਵਜੋਂ ਉਮਰ ਵਰਗ ਅਡਰ 22 ਵਿੱਚ ਮਨਜੋਤ ਸਿੰਘ ਅਤੇ ਅਚਰਜ ਕੌਰ ਨਾਰਥ ਕੈਰੋਲੀਨਾ ਨੇ ਐੇਵਾਰਡ ਪ੍ਰਾਪਤ ਕੀਤਾ।ਬੈਸਟ ਟੀਮ ਅੇਵਾਰਡ ਗੱਤਕਾ ਅਖਾੜਾ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੇਮਰਜਿੰਗ ਟੀਮ ਐੇਵਾਰਡ ਗੁਰੂ ਹਰਗੋਬਿੰਦ ਸਾਹਿਬ ਗੱਤਕਾ ਅਖਾੜਾ ਬਾਸਟਨ, ਅੇਮ.ਏ. ਅਤੇ ਐਮ.ਵੀ.ਪੀ. ਟੀਮ ਐਵਾਰਡ ਕਲਗੀਧਰ ਗੱਤਕਾ ਅਖਾੜਾ ਪਲੇਨਵਿਉ ਨੇ ਪ੍ਰਾਪਤ ਕੀਤਾ।

ਜੇਤੂ ਟੀਮਾਂ ਅਤੇ ਖਿਡਾਰੀਆਂ ਨੂੰ ਦੇ ਇਨਾਮ ਵੰਡ ਪ੍ਰੋਗਰਾਮ ਦੋਰਾਨ ਕਲਵਿੰਦਰ ਸਿੰਘ ਕੈਲੀਫੋਰਨੀਆ, ਜੱਥੇਦਾਰ ਭਗਤ ਸਿੰਘ ਪੈਨਸਲਵੇਨੀਆ ਡੇਕਵਾਲਾ, ਭਾਈ ਹਿੰਮਤ ਸਿੰਘ ਕੁਆਰਡੀਨੇਟਰ- ਵਰਲਡ ਸਿੰਘ ਪਾਰਲੀਮੈਂਟ, ਡਾ. ਅਵਤਾਰ ਸਿੰਘ ਟੀਨਾ ਅਤੇ ਸਤਿਨਾਮ ਸਿੰਘ ਪਰਹਾਰ, ਡਾ. ਸੁਨੀਲ ਕਨਵਰ ਸਿੰਘ ਪੈਨਸਲਵੇਨੀਆ ਡਾ. ਹਰਪੀ੍ਰਤ ਕੋਰ ਕੁਮੈਂਟਟੇਟਰ, ਸ.ਮੋਨੀਦੰਰ ਸਿੰਘ ਡਾਇਰੈਕਟਰ ਯੁਨਾਈਟਿਡ ਸਿੱਖ, ਬੀਬਾ ਸਰਬਜੀਤ ਕੌਰ ਵੈਸਚੈਸਟਰ ਕਾਂਉਟੀ,ਭਾਈ ਰਜਿੰਦਰ ਸਿੰਘ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਸੋਸਾਇਟੀ, ਪ੍ਰਿਤਪਾਲ ਸਿੰਘ- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਭਾਈ ਦਲੇਰ ਸਿੰਘ ਗੁਰਦੁਆਰੲ ਬਾਬਾ ਮੱਖਣਸ਼ਾਹ ਲੁਬਾਣਾ ਸਿੰਖ ਸੈਂਟਰ, ਭਾਈ ਹਿਰਦੈਪਾਲ ਸਿੰਘ ਇਲੈਕਸ਼ਨ ਕਮੀਸ਼ਨਗਰ, ਤੇ ਗੁਰਤੇਜ ਸਿੰਘ ਧੰਜੂ ਲੰਗਰ ਇੰਚਾਰਜ, ਸਿੱਖ ਕਲਚਰਲ ਸੋਸਾਇਟੀ ਰਿਚਮੰਡ ਹਿੱਲ, ਹਰiੰਮੰਦਰ ਸਿੰਘ ਆਹਲੂਵਾਲੀਆ ਵਲਂੋ-ਵਰਲਡ ਸਿੱਖ ਪਾਰਲੀਮੈਂਟ, ਸ. ਬਲਵਿੰਦਰ ਸਿੰਘ ਸਾਬਕਾ ਪ੍ਰਧਾਨ ਤੇ ਜਿੰਦਰ ਸਿੰਘ ਮੁੱਖ ਸੇਵਾਦਾਰ ਤੇ ਸੈਕਟਰੀ ਸ. ਮੱਖਣ ਸਿੰਘ ਵਲੋਂ ਗੁਰਦੁਆਰਾ ਦਿ ਸਿੱਖ ਸੈਂਟਰ ਫਲਸਿੰਗ ਅਤੇ ਸਮੂਹ ਮੈਂਬਰਾਨ, ਭਾਈ (ਡਾ.) ਬਲਵਿੰਦਰ ਸਿੰਘ ਹੈਡ ਗ੍ਰੰਥੀ ਤੇ ਗੁਰਮੇਲ ਸਿੰਘ ਸੈਕਟਰੀ, ਚਰਨਜੀਤ ਸਿੰਘ ਸਮਰਾ ਅਤੇ ਸਮੂਹ ਪ੍ਰੰਬਧਕ ਕਮੇਟੀ ਦਿ ਸਿੱਖ ਸੈਂਟਰ ਆਫ ਨਿਉਯਾਰਕ, ਸ. ਸੁਰਜੀਤ ਸਿੰਘ ਕਲਹਾਰ-ਪ੍ਰਧਾਨ ਸੋ੍ਰਮਣੀ ਅਕਾਲੀ ਦਲ (ਅ), ਗੁਰਦੀਪ ਸਿੰਘ ਭੱਟੀ ਚੈਅਰਮੈਨ ਬਾਬਾ ਨਿਧਾਨ ਸਿੰਘ ਸੇਵਾ ਸੋਸਾਇਟੀ ਨਿਉਯਾਰਕ,ਸਮਰਾਟ ਸਿੰਘ ਗੁਲਾਟੀ ਵਲੋਂ ਗੁਰੁਦੁਆਰਾ ਗੁਰੁ ਨਾਨਕ ਗੁਰੁਦੁਆਰਾ ਲੋੌਂਗ ਆਇਰਲੈਂਡ ਹਿੱਕਸਵਿਲ,ਡਾ.ਮਰੀਅਮ ਬੇਗਮ ਤੇ ਅਮਨਦੀਪ ਸਿੰਘ ਦੋਵੇਂ ਦੇਸੀ ਸੋਸਾਇਟੀ ਐਨ.ਵਾਈ.ਪੀ.ਡੀ. ਤੇ ਸਮੂਹ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ ਤੇ ਵਧਾਈ ਵੀ ਦਿੱਤੀ ਗਈ।