ਵਰਲਡ ਗਤਕਾ ਫੈਡਰੇਸ਼ਨ ਨੇ ਖਾਲਸਾਈ ਸ਼ਾਨੋ-ਸ਼ੌਕਤ ਨਾਲ ਪਹਿਲੀ ਇੰਟਰਨੈਸ਼ਨਲ ਵਿਰਸਾ ਸੰਭਾਲ ਗਤਕਾ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ। ਨੌਰਵਿਚ ਸਿਟੀ, ਕਨੈਕਟੀਕਟ ਦੇ ਸਿੱਖ ਮੇਅਰ ਸ. ਸਵਰਨਜੀਤ ਸਿੰਘ ਖਾਲਸਾ ਅਤੇ ਵਰਲਡ ਗਤਕਾ ਫੈਡਰੇਸ਼ਨ ਦੇ ਚੇਅਰਮੈਨ ਸ. ਕੁਲਵਿੰਦਰ ਸਿੰਘ ਫਰਿਜ਼ਨੋ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।